Skip to main content

ਕੋਵਿਡ-19 ਨੂੰ ਰੋਕਣ ਲਈ ਜਨਤਕ ਸਿਹਤ ਵਲੋਂ ਸਿਫਾਰਸ਼ਾਂ (Punjabi)

ਕੋਵਿਡ-19 ਨੂੰ ਰੋਕਣ ਲਈ ਜਨਤਕ ਸਿਹਤ ਵਲੋਂ ਸਿਫਾਰਸ਼ਾਂ

Public Health Recommendations to Stop COVID-19 in Punjabi

ਅਪ੍ਰੈਲ 28, 2023: 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਇੱਕ ਅੱਪਡੇਟ ਕੀਤੇ (ਬਾਈਵੈਲੈਂਟ) ਵੈਕਸੀਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਅੱਪਡੇਟ ਕੀਤੇ ਗਏ (ਬਾਈਵੈਲੈਂਟ) ਟੀਕੇ ਓਮੀਕਰੋਨ ਦੀਆਂ ਉਹਨਾਂ ਕਿਸਮਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜੋ ਸਾਡੇ ਭਾਈਚਾਰਿਆਂ ਵਿੱਚ ਫੈਲਣਾ ਜਾਰੀ ਰੱਖਦੀਆਂ ਹਨ। ਇਹ ਟੀਕਾ ਕੋਵਿਡ ਵਾਇਰਸ ਦੇ ਮੂਲ ਸਟ੍ਰੇਨ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ। ਉਹ ਲੋਕ ਜੋ ਟੀਕੇ ਦੀਆਂ ਸਾਰੀਆਂ ਸਿਫਾਰਸ਼ ਕੀਤੀਆਂ ਖੁਰਾਕਾਂ ਨਾਲ ਅੱਪ-ਟੂ-ਡੇਟ ਰਹਿੰਦੇ ਹਨ (ਕੇਵਲ ਅੰਗਰੇਜ਼ੀ), ਉਹਨਾਂ ਨੂੰ ਗੰਭੀਰ ਕੋਵਿਡ-19 ਦੇ ਖਿਲਾਫ ਸਭ ਤੋਂ ਵਧੀਆ ਸੁਰੱਖਿਆ ਮਿਲਦੀ ਹੈ।

19 ਅਪ੍ਰੈਲ, 2023 ਤੋਂ ਸੀਡੀਸੀ ਕੋਵਿਡ-19 ਵੈਕਸੀਨ ਦੀਆਂ ਸਿਫਾਰਸ਼ਾਂ:

6 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ 1 ਅੱਪਡੇਟ ਕੀਤੀ ਫਾਈਜ਼ਰ ਜਾਂ ਮੋਡਰਨਾ ਕੋਵਿਡ-19 ਵੈਕਸੀਨ ਲੈਣੀ ਚਾਹੀਦੀ ਹੈ ਜਿਸ ਨੂੰ ਅੱਪ-ਟੂ-ਡੇਟ (ਕੇਵਲ ਅੰਗਰੇਜ਼ੀ) ਮੰਨਿਆ ਜਾਣਾ ਚਾਹੀਦਾ ਹੈ।

ਕੁਝ ਲੋਕਾਂ ਨੂੰ ਵਧੇਰੇ COVID-19 ਬੂਸਟਰ ਮਿਲ ਸਕਦੇ ਹਨ:

  • 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲੇ ਅੱਪਡੇਟ ਕੀਤੇ ਕੋਵਿਡ-19 ਟੀਕੇ ਦੇ 4 ਜਾਂ ਇਸ ਤੋਂ ਵੱਧ ਮਹੀਨਿਆਂ ਬਾਅਦ 1 ਵਾਧੂ ਅੱਪਡੇਟ ਕੀਤੀ ਕੋਵਿਡ-19 ਬੂਸਟਰ ਖੁਰਾਕ ਮਿਲ ਸਕਦੀ ਹੈ।
  • ਜਿਹੜੇ ਲੋਕ ਔਸਤ ਜਾਂ ਗੰਭੀਰ ਰੂਪ ਨਾਲ ਇਮਿਊਨੋਕੰਪਰੋਮਾਈਜ਼ਡ ਹਨ, ਉਹਨਾਂ ਨੂੰ 1 ਵਾਧੂ ਅਪਡੇਟ ਕੀਤੀ COVID-19 ਬੂਸਟਰ ਡੋਜ਼ ਮਿਲ ਸਕਦੀ ਹੈ, ਪਹਿਲੀ ਅੱਪਡੇਟ ਕੀਤੀ COVID-19 ਵੈਕਸੀਨ ਤੋਂ 2 ਜਾਂ ਵੱਧ ਮਹੀਨਿਆਂ ਬਾਅਦ।

6 ਮਹੀਨਿਆਂ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਅੱਪ-ਟੂ-ਡੇਟ ਹੋਣ ਲਈ ਕੋਵਿਡ-19 ਟੀਕੇ ਦੀਆਂ ਕਈ ਖੁਰਾਕਾਂ ਦੀ ਲੋੜ ਪੈ ਸਕਦੀ ਹੈ, ਜਿਸ ਵਿੱਚ ਫਾਈਜ਼ਰ ਜਾਂ ਮੋਡਰਨਾ ਦੀ ਘੱਟੋ ਘੱਟ 1 ਅੱਪਡੇਟ ਖੁਰਾਕ ਵੀ ਸ਼ਾਮਲ ਹੈ।

ਜੇ ਇਸ ਬਾਰੇ ਤੁਹਾਡੇ ਕੋਈ ਸਵਾਲ ਹਨ ਕਿ ਤੁਹਾਨੂੰ ਕਿੰਨ੍ਹੀਆਂ ਖੁਰਾਕਾਂ ਦੀ ਲੋੜ ਹੈ ਤਾਂ ਕਿਰਪਾ ਕਰਕੇ ਆਪਣੇ ਸਿਹਤ-ਸੰਭਾਲ ਪ੍ਰਦਾਨਕ ਕੋਲੋਂ ਪੜਤਾਲ ਕਰੋ।

ਟੀਕਾਕਰਨ ਸਬੰਧੀ ਵਧੇਰੇ ਜਾਣਕਾਰੀ ਲਈ, ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਹੈਲਥ ਦੇ ਕੋਵਿਡ-19 ਵੈਕਸੀਨ ਪੰਨੇ 'ਤੇ ਜਾਓ।

ਫਲਾਇਰ (PDF): ਅੱਪਡੇਟ ਕੀਤੇ COVID-19 ਬੂਸਟਰ

ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਇਹ ਕਾਰਵਾਈਆਂ ਕਰੋ।

ਸਭ ਤੋਂ ਵਧੀਆ ਸੁਰੱਖਿਆ ਟੀਕੇ ਲਗਾਉਣਾ ਹੈ। ਪੂਰੀ ਤਰ੍ਹਾਂ ਟੀਕੇ ਲਗਾਏ ਗਏ ਲੋਕ ਹੁਣ ਵਧੇਰੇ ਚੀਜ਼ਾਂ ਸੁਰੱਖਿਅਤ ਤਰੀਕੇ ਨਾਲ ਕਰ ਸਕਦੇ ਹਨ ਅਤੇ ਭਾਈਚਾਰੇ ਵਿੱਚ ਕੋਵਿਡ-19 ਨੂੰ ਘਟਾਉਣ ਵਿੱਚ ਮਦਦ ਕਰ ਰਹੇ ਹਨ।

ਉੱਚ-ਜੋਖਿਮ ਵਾਲੀਆਂ ਸੈਟਿੰਗਾਂ (ਜਿਵੇਂ ਕਿ ਭੀੜ-ਭੜੱਕੇ ਵਾਲੀਆਂ ਥਾਵਾਂ) ਵਿੱਚ ਮਾਸਕ ਪਹਿਨਣਾ ਹਰ ਕਿਸੇ ਦੀ ਰੱਖਿਆ ਕਰਨ ਵਿੱਚ ਮਦਦ ਕਰਦਾ ਹੈ। ਉਹਨਾਂ ਲੋਕਾਂ ਦੀ ਰੱਖਿਆ ਕਰਨਾ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ ਜਿੰਨ੍ਹਾਂ ਨੂੰ ਵੈਕਸੀਨ ਤੋਂ ਪੂਰੀ ਸੁਰੱਖਿਆ ਨਹੀਂ ਮਿਲ ਸਕਦੀ, ਜਿਵੇਂ ਕਿ ਛੋਟੇ ਬੱਚੇ ਅਤੇ ਡਾਕਟਰੀ ਅਵਸਥਾਵਾਂ ਵਾਲੇ ਲੋਕ ਜੋ ਵਾਇਰਸ ਨਾਲ ਲੜਨ ਦੇ ਘੱਟ ਯੋਗ ਹੁੰਦੇ ਹਨ।

ਜੇ ਤੁਹਾਡੇ ਕੋਲ ਕੋਵਿਡ-19 ਲੱਛਣ ਹਨ ਜਾਂ ਤੂਸੀਂ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ ਜੋ ਸਕਾਰਾਤਮਕ ਟੈਸਟ ਕਰਦਾ ਹੈ, ਤਾਂ ਟੈਸਟ ਕਰਵਾਓ (ਕੇਵਲ ਅੰਗਰੇਜ਼ੀ ਵਿੱਚ ਜਾਣਕਾਰੀ)।

ਜੇ ਤੁਸੀਂ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਦੇ ਹੋ ਜਾਂ ਬਿਮਾਰੀ ਤੋਂ ਵਧੇਰੇ ਖ਼ਤਰੇ ਵਿੱਚ ਹੋ, ਤਾਂ ਕੋਵਿਡ-19 ਦਾ ਇਲਾਜ ਜਲਦੀ ਪ੍ਰਾਪਤ ਕਰਨਾ (ਕੇਵਲ ਅੰਗਰੇਜ਼ੀ ਵਿੱਚ ਜਾਣਕਾਰੀ) ਗੰਭੀਰ ਬਿਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ ਕਿ ਕੀ ਤੁਹਾਡੇ ਲਈ ਇਲਾਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਉਹਨਾਂ ਗਤੀਵਿਧੀਆਂ ਨੂੰ ਛੋਟਾ ਅਤੇ ਬਾਹਰ ਰੱਖੋ ਜਿਹਨਾਂ ਵਿਚੱ ਟੀਕੇ ਨਹੀਂ ਲਗਾਏ ਗਏ ਲੋਕ ਭਾਗ ਲੈਣਗੇ। ਵਾਇਰਸ ਅੰਦਰ ਆਸਾਨੀ ਨਾਲ ਫੈਲਦਾ ਹੈ, ਕਾਰੋਬਾਰ ਅਤੇ ਸੰਸਥਾਵਾਂ ਘਰ ਦੇ ਅੰਦਰ ਚੰਗੀ ਹਵਾ ਦਾ ਪ੍ਰਵਾਹ ਕਰਕੇ ਅਤੇ ਏਅਰ ਫਿਲਟਰਾਂ (ਅੰਗਰੇਜ਼ੀ ਵਿੱਚ ਵੈੱਬਸਾਈਟ) ਦੀ ਵਰਤੋਂ ਕਰਕੇ ਹਵਾ ਵਿੱਚ ਵਾਇਰਸ ਨੂੰ ਘਟਾ ਸਕਦੇ ਹਨ।

ਟੈਸਟ ਟੂ ਟ੍ਰੀਟ – ਇੱਕ ਨਵਾਂ ਪ੍ਰੋਗਰਾਮ ਹੈ ਜੋ ਲੋਕਾਂ ਦੀ ਜਾਂਚ ਕਰਵਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਜੇਕਰ ਉਹ ਕੋਵਿਡ-19 ਲਈ ਸਕਾਰਾਤਮਕ ਹਨ ਤਾਂ ਤੁਰੰਤ ਮੁਫ਼ਤ ਇਲਾਜ ਤੱਕ ਪਹੁੰਚ ਕਰ ਸਕਦੇ ਹਨ।.

ਜਿਆਦਾ ਜਾਣੋ


ਸਹਾਇਤਾ ਉਪਲਬਧ ਹੈ

ਜੇਕਰ ਤੁਹਾਨੂੰ ਦੂਜੀਆਂ ਭਾਸ਼ਾਵਾਂ ਵਿੱਚ ਦੁਭਾਸ਼ੀਆ ਸੇਵਾਵਾਂ ਜਾਂ ਔਨਲਾਈਨ ਮਦਦ ਦੀ ਲੋੜ ਹੈ, ਤਾਂ ਵਾਸ਼ਿੰਗਟਨ ਸਟੇਟ ਜਾਣਕਾਰੀ ਹਾਟਲਾਈਨ 'ਤੇ ਕਾਲ ਕਰੋ। ਅਸੀਂ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਬਾਰੇ ਨਹੀਂ ਪੁੱਛਦੇ। ਕਿਸੇ ਵੀ ਵਿਅਕਤੀ ਨੂੰ ਉਸਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਸਹਾਇਤਾ ਪ੍ਰਾਪਤ ਹੋਵੇਗੀ।

ਦੁਭਾਸ਼ੀਏ ਦੀ ਬੇਨਤੀ ਕਰਨ ਲਈ:

  1. 1-800-525-0127
  2. ਇੱਕ ਸੁਨੇਹਾ ਚਲਾਇਆ ਜਾਵੇਗਾ। ਤੁਹਾਨੂੰ ਜਵਾਬ ਦੇਣ ਲਈ ਇੱਕ ਕਾਲ ਸੈਂਟਰ ਓਪਰੇਟਰ ਦੀ ਉਡੀਕ ਕਰੋ।
  3. ਉਹ ਭਾਸ਼ਾ ਬੋਲੋ ਜੋ ਤੁਸੀਂ ਚਾਹੁੰਦੇ ਹੋ।
  4. ਕਾਲ ਸੈਂਟਰ ਆਪਰੇਟਰ ਕਿਸੇ ਦੁਭਾਸ਼ੀਆ ਸੇਵਾ ਨੂੰ ਕਾਲ ਕਰੇਗਾ। ਫ਼ੋਨ ਨਾ ਰੱਖੋ। ਤਦ ਤੱਕ ਫ਼ੋਨ 'ਤੇ ਬਣੇ ਰਹੋ ਜਦ ਤੱਕ ਤੁਹਾਨੂੰ ਕਿਸੇ ਦੁਭਾਸ਼ੀਏ ਨਾਲ ਕਨੈਕਟ ਨਹੀਂ ਕਰ ਲਿਆ ਜਾਂਦਾ।

ਕੋਵਿਡ-19 ਬਾਰੇ ਮਾਰਗਦਰਸ਼ਨ


Link/share our site at www.kingcounty.gov/covid/punjabi

expand_less